ਰਾਜਨੀਤੀ ਲੋਕ ਹਿੱਤ ਨਾਲ ਜੁੜੇ ਮੁੱਦਿਆਂ ਤੇ ਹੋਣੀ ਚਾਹੀਦੀ ਹੈ। ਪਰ ਪਿਛਲੇ ਕੁੱਝ ਿਦਨਾਂ ਤੋਂ ਦੇਖਣ ਚ ਆ ਰਿਹਾ ਹੈ ਕਿ ਪੰਜਾਬ ਦੀਆਂ ਸਿਆਸੀ ਪਾਰਟੀਆ ਲੋਕ ਹਿੱਤ ਦੇ ਮਸਲੇ ਪਿੱਛੇ ਛੱਡ ਕੇ ਇਕ ਦੁਜੇ ਤੇ ਦੁਸ਼ਣਬਾਜ਼ੀ ਕਰਨ ਚ ਲੱਗੀਆਂ ਹੋਈਆਂ ਹਨ। ਤੇ ਇਨ੍ਹਾਂ ਸਿਆਸੀ ਪਾਰਟੀਆਂ ਨੇ ਪੰਜਾਬ ਅੰਦਰ ਇਕ ਅਜੀਬ ਤਰ੍ਹਾਂ ਦੀ ਭੜਕਾੳੂ ਹੋਰਡਿੰਗ ਰਾਹੀ ਇਕ ਦੁਜੇ ਤੇ ਇਲਜ਼ਾਮ ਲਾਉਣ ਵਾਲੀ ਸਿਆਸਤ ਸ਼ੁਰੂ ਕੀਤੀ ਹੋਈ ਹੈ। 
ਅੱਜ ਕੇਜਰੀਵਾਲ ਪੇਸ਼ੀ ਭੁਗਤਣ ਅੰਮ੍ਰਿਤਸਰ ਆਇਆ ਹੋਇਆ। ਕਾਲੀ ਦਲ ਦੇ ਸਪੋਟਰ ਥਾਂ ਥਾਂ ਵਿਰੋਧ ਕਰਣ ਲਈ ਇੱਕਠੇ ਹੋਏ ਹਨ। ਸਾਰਾ ਸ਼ਹਿਰ ਜਾਮ ਕੀਤਾ ਪਿਆ। ਤੇ ਦੋਨਾ ਪਾਰਟੀਆਂ ਨੇ ਸਾਰਾ ਸ਼ਹਿਰ ਭਰਿਆ ਪਿਆ ਹੋਰਡਿੰਗ ਲਾ ਲਾ ਕੇ। ਕਾਲੀ ਦਲ ਵਾਲਿਆ ਦੇ ਹੋਰਡਿੰਗ ਤੇ ਕੇਜਰੀਵਾਲ ਬਾਰੇ ਭੱਦੀ ਸ਼ਬਦਾਵਲੀ ਚ ਇਲਜ਼ਾਮਬਾਜ਼ੀ ਕੀਤੀ ਹੋਈ ਹੈ ਅਤੇ ਆਪ ਵਾਲਿਆਂ ਦੇ ਹੋਰਡਿੰਗ ਉਪਰ ਲਿਖਿਆ ਹੈ ਕਿ "ਮੈਂ 1000 ਵਾਰ ਕਹਾਂਗਾ ਕਿ ਮਜੀਠੀਆ ਨਸ਼ੇ ਦਾ ਵਪਾਰੀ ਹੈ।"
ਸਾਰੀਆਂ ਰਾਜਨੀਤੀਕ ਪਾਰਟੀਆ ਨੂੰ ਲੋਕ ਹਿੱਤ ਦੇ ਮੁੱਦਿਆਂ ਤੇ ਤਰਕ ਅਤੇ ਦਲੀਲਾਂ ਤੇ ਆਧਾਰਿਤ ਰਾਜਨੀਤੀ ਰਾਹੀਂ ਿਸਆਸੀ ਟੱਕਰ ਦੇਣੀ ਚਾਹੀਦੀ ਹੈ ਅਤੇ ਆ ਪੋਸਟਰ ਹੋਰਡਿੰਗ ਵਾਲੀ ਗੰਦੀ ਰਾਜਨੀਤੀ ਤੋਂ ਬਚਣਾ ਚਾਹੀਦਾ ਹੈ।
ਮੈਨੂੰ ਡਰ ਹੈ ਕਿ ਕਿਤੇ ਿੲਹ ਭੜਕਾੳੂ ਹੋਰਡਿੰਗ ਵਾਲੀ ਸਿਆਸਤ ਪੰਜਾਬੀਆਂ ਨੂੰ ਿੲਕ ਭਰਾਮਾਰੂ ਜੰਗ ਿਵਚ ਨਾ ਝੋਕ ਦੇਵੇ। ਇਸ ਨਾਲ ਨੁਕਸਾਨ ਆਮ ਪੰਜਾਬੀਆਂ ਦਾ ਈ ਹੋਵੇਗਾ।
ਸਾਵਧਾਨ ! ਪੰਜਾਬੀੳੁ ।

0 comments:

Post a Comment

 
Top